ਹਰਿਆਣਾ ਖਬਰਾ

ਵਿੱਤ ਸਾਲ 2025-26 ਦਾ ਸੂਬਾ ਬਜਟ ਹਰਿਆਣਾ ਦੇ ਲੋਕਾਂ ਦੀ ਪ੍ਰਾਥਮਿਕਤਾਵਾਂ ਅਤੇ ਉਮੀਦਾਂ ਦਾ ਪ੍ਰਤੀਬਿੰਬ  ਮੁੱਖ ਮੰਤਰੀ

ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨ ਕਿਹਾ ਕਿ ਵਿੱਤ ਸਾਲ 2025-26 ਦਾ ਰਾਜ ਬਜਟ ਹਰਿਆਣਾ ਦੇ ਲੋਕਾਂ ਦੀ ਪ੍ਰਾਥਮਿਕਤਾਵਾਂ ਅਤੇ ਉਮੀਦਾਂ ਦਾ ਪ੍ਰਤੀਬਿੰਬ ਹੈ ਅਤੇ ਉਨ੍ਹਾਂ ਦੀ ਉਮੀਦਾਂ ਨੂੰ ਪੂਰਾ ਕਰਨ ਲਈ ਇਸ ਬਜਟ ਵਿਚ ਸੰਕਲਪ ਪੱਤਰ ਦੇ 90 ਸੰਕਲਪ ਇਸੀ ਸਾਲ ਪੂਰੇ ਕਰਨ ਦਾ ਸੰਕਲਪ ਵਿਅਕਤ ਕੀਤਾ ਹੈ। ਹੁਣ ਤੱਕ ਸਰਕਾਰ ਨੇ ਸੰਕਲਪ ਪੱਤਰ ਦੇ 217 ਵਿੱਚੋਂ 19 ਵਾਦਿਆਂ ਨੂੰ ਪੂਰਾ ਕਰ ਚੁੱਕੇ ਹਨ ਅਤੇ 14 ‘ਤੇ ਕੰਮ ਜਾਰੀ ਹੈ।

          ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਵਿਪੁਲ ਗੋਇਲ ਅਤੇ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਵੀ ਮੌਜੂਦ ਰਹੇ।

          ਸ੍ਰੀ ਨਾਇਬ ਸਿੰਘ ਸੈਣੀ ਨੇ ਬਜਟ ਵਿਚ ਕੀਤੇ ਗਏ ਸੰਕਲਪਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਹਰਿਆਣਾ ਨੂੰ ਭਵਿੱਖ ਸਮਰੱਥ ਬਨਾਉਣ ਲਈ ਡਿਪਾਰਟਮੈਂਟ ਆਫ ਫਿਯੂਚਰ ਨਾਂਅ ਨਾਲ ਇੱਕ ਨਵਾਂ ਵਿਭਾਗ ਬਣਾਇਆ ਜਾਵੇਗਾ। ਇਸ ਤੋਂ ਇਲਾਵਾ, ਹਰਿਆਣਾ ਏਆਈ ਮਿਸ਼ਨ ਦੀ ਸਥਾਪਨਾ ਕਰਣਗੇ ਅਤੇ ਗੁਰੂਗ੍ਰਾਮ ਤੇ ਪੰਚਕੂਲਾ ਵਿਚ ਏਆਈ ਹੱਬ ਬਣਾਇਆ ਜਾਵੇਗਾ। ਮਹਿਲਾ ਕਿਸਾਨਾਂ ਨੂੰ ਡੇਅਰੀ ਸਥਾਪਿਤ ਕਰਨ ਤਹਿਤ 1 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜਾ ਦੇਣਗੇ। ਹਰ 10 ਕਿਲੋਮੀਟਰ ਦੇ ਘੇਰੇ ਵਿਚ ਇੱਕ ਨਵਾਂ ਮਾਡਲ ਸੰਸਕ੍ਰਿਤੀ ਸਕੂਲ ਖੋਲਿਆ ਜਾਵੇਗਾ ਅਤੇ ਹਰ ਜਿਲ੍ਹੇ ਵਿੱਚ ਇੱਕ ਸਰਕਾਰੀ ਮਾਡਲ ਸੰਸਕ੍ਰਿਤੀ ਸਕੂਲ ਨੂੰ ਸੈਂਟਰ ਆਫ ਐਕਸੀਲੈਂਸ ਇਨ ਸਪੋਰਟਸ ਬਣਾਇਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਨਕਲੀ ਬੀਜ ਤੇ ਕੀਟਨਾਸ਼ਕਾਂ ‘ਤੇ ਰੋਕ ਲਗਾਉਣ ਲਈ ਇਸੀ ਵਿਧਾਨਸਭਾ ਸੈਸ਼ਨ ਵਿੱਚ ਇੱਕ ਬਿੱਲ ਲੈ ਕੇ ਆਏ ਹਨ। ਇਸ ਤੋਂ ਇਲਾਵਾ, ਬਜਟ ਵਿਚ 10ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਹਰ ਸਾਲ ਹਰਿਆਣਾ ਮੈਥ ਓਲੰਪਿਆਡ ਪ੍ਰਬੰਧਿਤ ਕਰਨ ਦਾ ਵੀ ਸੰਕਲਪ ਰੱਖਿਆ ਗਿਆ ਹੈ। ਵਿਸ਼ਵ ਕੌਸ਼ਲ ਓਲੰਪਿਕ ਦੇ ਮੈਡਲ ਜੇਤੂਆਂ ਨੂੰ 10 ਲੱਖ ਰੁਪਏ ਤੱਕ ਦਾ ਨਗਦ ਪੁਰਸਕਾਰ ਦਿੱਤਾ ਜਾਵੇਗਾ। ਕੈਂਸਰ ਮਰੀਜਾਂ ਲਈ 17 ਜਿਲ੍ਹਿਆਂ ਵਿਚ ਈ-ਕੇਅਰ ਸੈਂਟਰ ਖੋਲੇ ਜਾਣਗੇ। ਸੂਬੇ ਵਿਚ ਐਮਬੀਬੀਐਸ ਦੀ ਸੀਟਾਂ 2,185 ਤੋਂ ਵਧਾ ਕੇ 2,485 ਕੀਤੀਆਂ ਜਾਣਗੀਆਂ। ਉੱਥੇ ਹੀ, ਸੂਬੇ ਵਿਚ 10 ਨਵੇਂ ਆਈਐਮਟੀ ਵਿਕਸਿਤ ਕੀਤੇ ਜਾਣਗੇ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇੱਕ ਜਿਲ੍ਹਾ ਇੱਕ ਉਤਪਾਦ ਯੋਜਨਾ ਵਿਚ 10 ਨਵੇਂ ਉਦਯੋਗਿਕ ਕਲਸਟਰ ਬਣਾਏ ਜਾਣਗੇ। ਗਿਗ ਵਰਕਰਸ ਨੂੰ ਬੀਮਾ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਸ਼ਹਿਰਾਂ ਵਿਚ 100 ਕਰੋੜ ਰੁਪਏ ਦਾ ਸ਼ਹਿਰੀ ਜਲ੍ਹ ਨਿਕਾਸੀ ਕੋਸ਼ ਸਥਾਪਿਤ ਕੀਤਾ ਜਾਵੇਗਾ। ਹਰ ਨਗਰ ਪਾਲਿਕਾਵਾਂ ਵਿਚ ਇੱਕ ਖੇਡ ਪਰਿਸਰ ਬਣਾਇਆ ਜਾਵੇਗਾ। ਸਾਰੇ ਪੁਰਾਣੇ ਕੂੜਾ ਸਥਾਨਾਂ ਨੂੰ 100 ਫੀਸਦੀ ਸਾਫ ਕੀਤਾ ਜਾਵੇਗਾ। ਹਰ ਸ਼ਹਿਰ ਵਿਚ ਇੱਕ ਪੁਰਾਣੇ ਬਾਜਾਰ ਦਾ ਸਮਾਰਟ ਬਾਜਾਰ ਵਜੋ ਅਤੇ ਹਰ ਪਿੰਡ ਵਿਚ ਇੱਕ ਗਲੀ ਨੂੰ ਸਮਾਰਟ ਗਲੀ ਵਜੋ ਕਾਇਆਕਲਪ ਕੀਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਮਾਰਾ ਗਾਂਓ-ਜਗਮਗ ਗਾਂਚ ਯੋਜਨਾ ਤਹਿਤ 5877 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਬਾਕੀ ਬਚੇ 1376 ਪਿੰਡਾਂ ਲਈ ਇੱਕ ਨਵੀਂ ਸਕੀਮ ਲਾਇਨ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਵਿਚ 31 ਮਾਰਚ, 2027 ਤੱਕ 2 ਲੱਖ 22 ਹਜਾਰ ਸੋਲਰ ਰੂਫਟਾਪ ਲਗਾਏ ਜਾਣ ਦਾ ਟੀਚਾ ਹੈ। ਇਸ ਟੀਚੇ ਦੇ ਤਹਿਤ ਹੁਣ ਤੱਕ 15 ਹਜਾਰ ਘਰਾਂ ਦੀ ਛੱਤਾਂ ‘ਤੇ 2 ਕਿਲੋਵਾਟ ਦਾ ਸੋਲਰ ਰੂਫਟਾਪ ਲਗਾਇਆ ਗਿਆ ਹੈ।

          ਮੁੱਖ ਮਤਰੀ ਨੇ ਕਿਹਾ ਕਿ ਪਿੰਡਾਂ ਦੀ ਸੜਕਾਂ ‘ਤੇ ਅੰਮ੍ਰਿਤ ਸਰੋਵਰਾਂ ‘ਤੇ ਸੋਲਰ ਲਾਇਟ ਲਗਾਈ ਜਾਵੇਗੀ। ਦਿਵਆਂਗ ਵਿਅਕਤੀਆਂ ਲਈ ਮੁਫਤ ਬੱਸਾ ਯਾਤਰਾ ਪ੍ਰਦਾਨ ਕੀਤੀ ਜਾਵੇਗੀ। ਗੁਰੂਗ੍ਰਾਮ ਤੇ ਨੁੰਹ ਜਿਲ੍ਹੇ ਵਿਚ 10 ਹਜਾਰ ਏਕੜ ਭੂਮੀ ‘ਤੇ ਕੌਮਾਂਤਰੀ ਪੱਧਰ ਦੀ ਅਰਾਵਲੀ ਜੰਗਲ ਸਫਾਰੀ ਬਣਾਈ ਜਾਵੇਗੀ। ਯਮੁਨਾਨਗਰ ਵਿਚ ਫੋਰੇਸਟ ਰਿਸਰਚ ਇੰਸਟੀਟਿਯੂਟ ਬਣਾਇਆ ਜਾਵੇਗਾ। ਕੁੜੀਆਂ ਲਈ ਕਿਸ਼ੋਰੀ ਯੋਜਨਾ ਸਾਰੇ 22 ਜਿਲ੍ਹਿਆਂ ਵਿਚ ਲਾਗੂ ਕੀਤੀ ਜਾਵੇਗੀ। 2000 ਆਂਗਨਵਾੜੀ ਕੇਂਦਰਾਂ ਨੂੰ ਪਲੇ-ਵੇ ਸਕੂਲ ਵਿੱਚ ਬਦਲਿਆ ਜਾਵੇਗਾ ਅਤੇ 2000 ਆਂਗਨਗਾੜੀ ਕੇਂਦਰਾਂ ਨੂੰ ਸਮਰੱਥ ਆਂਗਨਵਾੜੀ ਕੇਂਦਰਾਂ ਵਿਚ ਬਦਲਿਆ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਹੁਣ 1 ਅਪ੍ਰੈਲ ਤੋਂ ਸਾਰੇ 21 ਤਰ੍ਹਾ ਦੀ ਦਿਅਵਾਂਗਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਟੈਕਸਪੇਅਰਸ ਦੀ ਸਹੂਲੀਅਤ ਲਈ ਸਰਕਾਰ ਨੇ ਵਨ ਟਾਇਮ ਸੈਟਲਮੈਂਟ ਸਕੀਮ ਚਲਾਈ ਹੈ। ਇਸ ਯੋਜਨਾ ਤਹਿਤ ਹਜਾਰਾਂ ਟੈਕਸਪੇਅਰਸ, ਵਿਸ਼ੇਸ਼ਕਰ ਛੌਟੇ ਦੁਕਾਨਦਾਰਾਂ, ਉਦਮੀਆਂ ਤੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਪਿਛਲੇ ਤਿੰਨ ਤੋਂ ਚਾਰ ਸਾਲਾਂ ਦੇ ਆਡਿਟ ਇੱਕ ਹੀ ਵਾਰ ਵਿੱਚ ਕੀਤੇ ਜਾਣਗੇ, ਤਾਂ ਜੋ ਵਪਾਰੀਆਂ ਨੂੰ ਵਾਰ-ਵਾਰ ਚੱਕਰ ਨਾ ਲਗਾਉਣ ਪੈਣ। ਹਰਿਆਣਾਂ ਦੇ ਕਰਮਚਾਰੀਆਂ ਨੂੰ ਯੂਪੀਐਸ ਦਾ ਲਾਭ ਦਿੱਤਾ ਜਾਵੇਗਾ।

          ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਕੇ. ਐਮ. ਪਾਂਡੂਰੰਗ ਅਤੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਮੌਜੂਦ ਸਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹਰਿਆਣਾ ਵਿੱਚ ਹੋਵੇਗਾ ਆਗਮਨ

ਚੰਡੀਗੜ੍ਹ   ( ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 14 ਅਪ੍ਰੈਲ ਨੂੰ ਬਾਬਾ ਸਾਹੇਬ ਡਾ. ਭੀਮਰਾਓ ਅੰਬੇਦਕਰ ਦੀ ਜੈਯੰਤੀ ‘ਤੇ ਪ੍ਰਬੰਧਿਤ ਹੋਣ ਵਾਲੇ ਰਾਜ ਪੱਧਰੀ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਸੂਬਾਵਾਸੀਆਂ ਨੂੰ ਦੋ ਵੱਡੀ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ। ਇਸ ਵਿਚ ਯਮੁਨਾਨਗਰ ਵਿਚ 7272.06 ਕਰੋੜ ਰੁਪਏ ਦੀ ਲਾਗਤ ਨਾਲ ਦੀਨਬੰਧੂ ਚੌਧਰੀ ਛੋਟੂਰਾਮ ਥਰਮਲ ਪਾਵਰ ਪਲਾਂਟ ਵਿਚ 800 ਮੇਗਾਵਾਟ ਦੀ ਨਵੀਂ ਇਕਾਈਆਂ ਦਾ ਨੀਂਹ ਪੱਥਰ  ਅਤੇ ਮਹਰਾਜਾ ਅਗਰਸੇਨ ਹਵਾਈ ਅੱਡਾ, ਹਿਸਾਰ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰਨਾ ਸ਼ਾਮਿਲ ਹੈ।

ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਵਿਪੁਲ ਗੋਇਲ ਅਤੇ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਵੀ ਮੌਜੂਦ ਰਹੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਵਿਧਾਨ ਸ਼ਿਲਪੀ ਭਾਰਤ ਰਤਨ ਡਾ. ਭੀਮਰਾਓ ਅੰਬੇਦਕਰ ਨੇ ਦੀਨ-ਦੁਖੀਆਂ ਅਤੇ ਪਿਛੜੇ ਵਰਗਾਂ ਦੇ ਜੀਵਨ ਦੀ ਭਲਾਈ ਤੇ ਉਥਾਨ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਸੰਵਿਧਾਨ ਰਾਹੀਂ ਸਮਾਜ ਨੂੰ ਇੱਕ ਧਾਗੇ ਵਿਚ ਪਿਰੋ ਕੇ ਨਵਾਂ ਮਾਰਗ ਦਿਖਾਇਆ। ਉਨ੍ਹਾਂ ਦੇ ਜੀਵਨ ਤੋਂ ਨਵੀਂ ਪੀੜੀ ਨੂੰ ਸਿੱਖ ਤੇ ਪ੍ਰੇਰਣਾ ਦੇਣ ਦੇ ਉਦੇਸ਼ ਨਾਲ ਉਨ੍ਹਾਂ ਦਾ ਜੈਯੰਤੀ ਸਮਾਰੋਹ ਪ੍ਰਬੰਧਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਮਹਾਪੁਰਸ਼ ਤੇ ਸੰਤ-ਮਹਾਤਮਾ ਸਮਾਜ ਲਈ ਅਮੁੱਲ ਧਰੋਹਰ ਹਨ। ਇਸ ਲਈ ਸਰਕਾਰ ਨੇ ਸੰਤਾਂ ਤੇ ਮਹਾਪੁਰਸ਼ਾਂ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਸੂਬੇ ਵਿਚ ਸੰਤ-ਮਹਾਪੁਰਸ਼ ਵਿਚਾਰ ਸਨਮਾਨ ਅਤੇ ਪ੍ਰਸਾਰ ਯੋਜਨਾ ਚਲਾਈ ਹੋਈ ਹੈ।

ਥਰਮਲ ਪਾਵਰ ਪਲਾਂਟ ਵਿਚ 800 ਮੇਗਾਵਾਟ ਦੀ ਨਵੀਂ ਇਕਾਈ ਸਥਾਪਿਤ ਹੋਣ ਨਾਲ ਹਰਿਆਣਾ ਦੀ ਘਰੇਲੂ ਉਰਜਾ ਉਤਪਾਦਨ ਸਮਰੱਥਾ 3,382 ਮੇਗਾਵਾਟ ਤੱਕ ਵਧੇਗੀ

          ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਰਜਾ ਮੰਤਰਾਲੇ, ਭਾਰਤ ਸਰਕਾਰ ਵੱਲੋਂ ਹਰਿਆਣਾ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮੀਟੇਡ (ਐਚਪੀਜੀਸੀਐਲ) ਨੁੰ ਦੀਨਬੰਧੂ ਚੌਧਰੀ ਛੋਟੂਰਾਮ ਥਰਮਲ ਪਾਵਰ ਪਲਾਂਟ, ਯਮੁਨਾਨਗਰ ਵਿਚ 800 ਮੇਗਾਵਾਟ ਦੀ ਤੀਜੀ ਇਕਾਈ ਸਥਾਪਿਤ ਕਰਨ ਦੀ ਮੰਜੁਰੀ ਦਿੱਤੀ ਗਈ ਹੈ। ਇਹ ਪਰਿਯੋਜਨਾ ਯਮੁਨਾਨਗਰ ਵਿਚ ਦੀਨਬੰਧੂ ਚੌਧਰੀ ਛੋਟੂਰਾਮ ਥਰਮਲ ਪਾਵਰ ਪ੍ਰੋਜੈਕਟ ਵਿਚ 2&300 ਮੇਗਾਵਾਟ ਇਕਾਈਆਂ ਵਾਲੇ ਮੌਜੂਦਾ ਪਲਾਂਟ ਦਾ ਵਿਸਾਤਰ ਹੈ। ਇਸ ਪਰਿਯੋਜਨਾ ਨੂੰ ਪੂਰਾ ਕਰਨ ਲਈ 52 ਮਹੀਨੇ ਦਾ ਸਮੇਂ ਤੈਅ ਕੀਤਾ ਗਿਆ ਹੈ, ਜਦੋਂ ਕਿ ਵਪਾਰਕ ਸੰਚਾਲਨ 48 ਮਹੀਨਿਆਂ ਦੇ ਅੰਦਰ ਸ਼ੁਰੂ ਕੀਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਇਸ ਇਕਾਈ ਨਾਲ ਹਿਰਆਣਾ ਦੀ ਘਰੇਲੂ ਉਰਜਾ ਉਤਪਾਦਨ ਸਮਰੱਥਾ 3,382 ਮੇਗਾਵਾਟ ਤੱਕ ਵੱਧ ਜਾਵੇਗੀ। ਮੌਜੂਦਾ ਵਿਚ ਸੂਬੇ ਵਿਚ ਲਗਭਗ 14,000 ਮੇਗਾਵਾਟ ਬਿਜਲੀ ਉਪਲਬਧ ਹੈ, ਜਿਸ ਵਿੱਚੋਂ 2,582 ਮੇਗਾਵਾਟ ਐਚਪੀਜੀਸੀਐਲ ਵੱਲੋਂ ਉਤਪਨ ਕੀਤੀ ਜਾਂਦੀ ਹੈ। ਇਸ ਪਰਿਯੋਜਨਾ ਨੂੰ ਕੇਂਦਰੀ ਵਾਤਾਵਰਣ, ਵਨ ਅਤੇ ਕਲਾਈਮੇਟ ਬਦਲਾਅ ਮੰਤਰਾਲੇ ਤੋਂ ਕਲੀਅਰੇਂਸ ਮਿੱਲ ਚੁੱਕੀ ਹੈ। ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਵੀ ਇਸ ਪਰਿਯੋਜਨਾ ਨੂੰ ਲੈ ਕੇ ਮੰਜੂਰੀ ਮਿਲ ਚੁੱਕੀ ਹੈ।

ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਹਾਰਾਜਾ ਅਗਰਸੇਨ ਹਵਾਈ ਅੱਡਾ, ਹਿਸਾਰ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਵੀ  ਕਰਣਗੇ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਸਾਰ ਵਿਚ ਏਕੀਕ੍ਰਿਤ ਏਵੀਏਸ਼ਨ ਹੱਬ ਦਾ ਨਿਰਮਾਣ 7200 ਏਕੜ ਖੇਤਰ ਵਿਚ ਕੀਤਾ ਜਾ ਰਿਹਾ ਹੈ। ਇਸ ਵਿੱਚੋਂ 4200 ਏਕੜ  ਵਿੱਚ ਹਵਾਈ ਅੱਡਾ ਅਤੇ 3000 ਏਕੜ ਵਿਚ ਸਮੇਕਿਤ ਮੈਨੁਫੈਕਚਰਿੰਗ ਕਲਸਟਰ ਸਥਾਪਿਤ ਕੀਤਾ ਜਾ ਰਿਹਾ ਹੈ। ਹਵਾਈ ਅੱਡੇ ਦੀ ਵਿਕਾਸ ਯੋਜਨਾ ਤਿੰਨ ਪੜਾਆਂ ਵਿਚ ਪੂਰੀ ਕੀਤੀ ਜਾਵੇਗੀ। ਪਹਿਲੇ ਪੜਾਅ ਦਾ ਕੰਮ ਪੂਰਾ ਹੋ ਚੁੱਕਾ ਹੈ। ਇਸ ਵਿਚ ਇਕ ਟਰਮੀਨਲ ਤਿਆਰ ਹੈ। ਪਹਿਲੇ ਪੜਾਅ ਦੇ ਕੰਮ ‘ਤੇ 50 ਕਰੋੜ ਰੁਪਏ ਦੀ ਲਾਗਤ ਆਈ ਹੈ। ਦੂਜੇ ਪੜਾਅ ਵਿੱਚ 3000 ਮੀਟਰ ਲੰਬੀ ਹਵਾਈ ਪੱਟੀ ਬਣਾਈ ਗਈ ਹੈ, ਇਸ ਤੋਂ 180 ਯਾਤਰੀਆਂ ਦੀ ਸਮਰੱਥਾ ਤੱਕ ਦੀ ਏਅਰਬੱਸ ਦਾ ਸੰਚਾਲਨ ਕੀਤਾ ਜਾ ਸਕਦਾ ਹੈ।

          ਉਨ੍ਹਾਂ ਨੇ ਕਿਹਾ ਕਿ ਪਿਛਲੇ 13 ਜੂਨ, 2024 ਨੂੰ 5 ਸ਼ਹਿਰਾਂ ਦੇ ਲਈ ਸੇਵਾ ਸ਼ੁਰੂ ਕਰਨ ਤਹਿਤ ਅਲਾਇੰਸ ਏਅਰ ਦੇ ਨਾਲ ਐਮਓਯੂ ਕੀਤਾ ਗਿਆ। ਜਲਦੀ ਹੀ ਪੰਜ ਸ਼ਹਿਰਾਂ ਅਯੋਧਿਆ, ਜੰਮੂ, ਜੈਪੁਰ, ਅਹਿਮਦਾਬਾਦ ਤੇ ਚੰਡੀਗੜ੍ਹ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ। ਏਅਰਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਲਾਇਸੈਂਸ ਲਈ ਕੇਂਦਰੀ ਨਾਗਰ ਏਵੀਏਸ਼ਨ ਮੁੱਖ ਦਫਤਰ (ਡੀਜੀਸੀਏ) ਨੁੰ 23 ਜਨਵਰੀ, 2025 ਨੂੰ ਲਾਇਸੈਂਸ ਦੇ ਲਈ ਬਿਨੈ ਕੀਤਾ ਗਿਆ ਅਤੇ 13 ਮਾਰਚ, 2025 ਨੂੰ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੂੰ ਲਾਇਸੈਂਸ ਜਾਰੀ ਕਰ ਦਿੱਤਾ ਗਿਆ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੀ 17 ਮਾਰਚ ਨੂੰ ਆਪਣੇ ਬਜਟ ਭਾਸ਼ਨ ਵਿਚ ਹਿਸਾਰ ਤੋਂ ਅਯੋਧਿਆ, ਜੈਪੁਰ, ਚੰਡੀਗੜ੍ਹ, ਅਹਿਮਦਾਬਾਦ ਤੇ ਜੰਮੂ ਲਈ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਮਹਾਰਾਜ ਹਿਸਾਰ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਸ਼ੁਰੂ ਹੋਣ ਨਾਲ ਇੰਨ੍ਹਾਂ ਸਾਰੇ ਸ਼ਹਿਰਾਂ ਲਈ ਹਵਾਈ ਸੇਵਾ ਸ਼ੁਰੂ ਕੀਤੀ ਜਾਵੇਗੀ।

ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਕੇ. ਐਮ. ਪਾਂਡੂਰੰਗ ਅਤੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਮੌਜੂਦ ਸਨ।

ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ ਹੈ, ਉਹ ਸਿਰਫ ਲੋਕਾਂ ਨੁੰ ਗੁਮਰਾਹ ਕਰ ਸਿਆਸੀ ਸਵਾਰਥ ਸਾਧਣ ਦਾ ਕੰਮ ਕਰਦੀ ਹੈ  ਮੁੱਖ ਮੰਤਰੀ

ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨ ਕਾਂਗਰਸ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਕੋਲ ਕੋਈ ਮੁੱਦਾ ਨਹੀਂ ਹੈ, ਉਹ ਸਿਰਫ ਲੋਕਾਂ ਨੂੰ ਗੁਮਰਾਹ ਕਰ ਸਿਆਸੀ ਸਵਾਰਥ ਸਾਧਨ ਦਾ ਕੰਮ ਕਰਦੇ ਹਨ। ਕਾਂਗਰਸ ਨੇਤਾ ਦੇਸ਼ ਦੇ ਬਾਰੇ ਵਿਚ ਨਹੀਂ ਸਗੋ ਖੁਦ ਦੇ ਬਾਰੇ ਵਿਚ ਸੋਚਦੇ ਹਨ ਕਿ ਕਿਵੇਂ ਉਨ੍ਹਾਂ ਦੀ ਕੁਰਸੀ ਸੁਰੱਖਿਅਤ ਰਹੇ।

ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇੱਥੇ ਪ੍ਰਬੰਧਿਤ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ। ਇਸ ਮੌਕੇ ‘ਤੇ ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸ੍ਰੀ ਵਿਪੁਲ ਗੋਇਲ ਅਤੇ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਵੀ ਮੌਜੂਦ ਰਹੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਲੋਕਸਭਾ ਵਿਚ ਵਕਫ ਬੋਰਡ ‘ਤੇ ਲਿਆਏ ਗਏ ਬਿੱਲ ਦੇ ਸਬੰਧ ਵਿੱਚ ਕਿਹਾ ਕਿ ਇਸ ‘ਤੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਸੀਏਏ ‘ਤੇ ਵੀ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ। ਜਦੋਂ ਕਿ ਉਹ ਨਾਗਰਿਕਤਾ ਪ੍ਰਦਾਨ ਕਰਨ ਦਾ ਕਾਨੂੰਨ ਸੀ। ਕਾਂਗਰਸ ਵੱਲੋਂ ਲੋਕਾਂ ਨੂੰ ਸਿਰਫ ਵੋਟ ਬੈਂਕ ਵਜੋ ਇਸਤੇਮਾਲ ਕਰਨਾ ਮੰਦਭਾਗੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੇ ਜੀਵਨ ਨੂੰ ਸਰਲ ਕਰਨ ਲਈ ਲਗਾਤਾਰ ਨਵੇਂ-ਨਵੇਂ ਫੈਸਲੇ ਲੈ ਰਹੀ ਹੈ। ਇਸੀ ਲੜੀ ਵਿਚ ਛੋਟੇ ਵਪਾਰੀਆਂ ਨੂੰ ਰਾਹਤ ਦੇਣ ਲਈ ਪਿਛਲੇ ਦਿਨ ਹੀ ਵਨ ਟਾਇਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਟੀਚਾ ਹੈ ਕਿ ਸੂਬਾ, ਦੇਸ਼ ਅਤੇ ਹਰੇਕ ਵਿਅਕਤੀ ਵਿਕਾਸ ਦੇ ਪੱਥ ‘ਤੇ ਅੱਗੇ ਵਧੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਨਿਗਮ ਚੋਣਾਂ ਦੇ ਬਾਅਦ ਟ੍ਰਿਪਲ ਇੰਜਨ ਦੀ ਸਰਕਾਰ ਬਣੀ ਹੈ ਅਤੇ ਹੁਣ ਜਮੀਨੀਪੱਧਰ ‘ਤੇ ਸਾਰੇ ਸੰਕਲਪ ਤੈਅ ਸਮੇਂ ਵਿਚ ਪੂਰੇ ਕੀਤੇ ਜਾਣਗੇ।

ਇਸ ਮੌਕੇ ‘ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਕੇ. ਐਮ. ਪਾਂਡੂਰੰਗ ਅਤੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ ਮੌਜੂਦ ਸਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਾਈ ਪਾਵਰ ਪਰਚੇਜ਼ ਕਮੇਟੀ ਮੀਟਿੰਗ ਦੀ ਅਗਵਾਈ ਕੀਤੀ

ਚੰਡੀਗੜ੍ਹ  (  ਜਸਟਿਸ ਨਿਊਜ਼ ) ਪਾਣੀਪਤ ਨਗਰ ਨਿਗਮ ਖੇਤਰ ਵਿਚ 17.85 ਕਰੋੜ ਰੁਪਏ ਦੀ ਲਾਗਤ ਨਾਲ ਅੱਤਆਧੁਨਿਕ ਫਾਇਬ ਬ੍ਰਿਗੇਡ ਸੈਂਟਰ ਸਥਾਪਿਤ ਕੀਤਾ ਜਾਵੇਗਾ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਾਈ ਪਾਵਰ ਪਰਚੇਜ਼ ਕਮੇਟੀ (ਐਚਪੀਡਬਲਿਯੂਸੀ) ਮੀਟਿੰਗ ਦੀ ਅਗਵਾਈ ਕੀਤੀ ਹੈ। ਮੀਟਿੰਗ ਦੌਰਾਨ 109.30 ਕਰੋੜ ਰੁਪਏ ਦੇ ਠੇਕਿਆਂ ਨੂੰ ਮੰਜੂਰੀ ਦਿੱਤੀ। ਮੀਟਿੰਗ ਦੌਰਾਨ ਵੱਖ-ਵੱਖ ਬਲੋੀਦਾਤਾਵਾਂ ਦੇ ਨਾਲ ਨੇਗੋਸਇਏਸ਼ਨ ਦੇ ਨਤੀਜੇਵਜੋ 6.92 ਕਰੋੜ ਰੁਪਏ ਦੀ ਮਹਤੱਵਪੂਰਣ ਲਾਗਤ ਬਚੱਤ ਹੋਈ। ਮੀਟਿੰਗ ਵਿਚ ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਮੌਜੂਦ ਸਨ।

          ਯਮੁਨਾਨਗਰ ਵਿਚ ਸਮਾਰਟ ਲਾਈਟਿੰਗ ਸਿਸਟਮ ਲਈ 16.50 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਐਲਈਡੀ ਲਾਇਟ ਲਗਾਉਣ ਅਤੇ ਮੌਜੂਦਾ ਸਟ੍ਰੀਟ ਲਾਇਟਾਂ ਨੂੰ ਐਲਈਡੀ ਸਟ੍ਰੀਟ ਲਾਇਟਾਂ ਨਾਲ ਬਦਲਣ ਦੇ ਨਾਲ-ਨਾਲ ਇੱਕ ਸੈਂਟਰਲਾਇਜਡ ਕੰਟਰੋਲ ਅਤੇ ਨਿਗਰਾਨੀ ਪ੍ਰਣਾਲੀ (ਸੀਸੀਐਮਐਸ) ਪੈਨਲ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਅੰਬਾਲਾ ਨਗਰ ਨਿਗਮ ਦੀ ਸੀਮਾ ਦੇ ਅੰਦਰ ਇੱਕ ਸਮਾਰਟ ਲਾਇਟ ਸਿਸਟਮ ਦੇ ਲਾਗੂ ਕਰਨ ਨੂੰ ਮੰਜੂਰੀ ਦਿੱਤੀ ਗਈ, ਜਿਸ ਵਿਚ ਰਿਵਾਇਤੀ ਸਟ੍ਰੀਟ ਲਾਇਟਾਂ ਨੂੰ ਬਲਦਣਾ ਅਤੇ ਸੈਂਟਰਲਾਇਜਡ ਕੰਟਰੋਲ ਅਤੇ ਨਿਗਰਾਨੀ ਪ੍ਰਣਾਲੀ ਦੇ ਨਾਲ ਏਕੀਕ੍ਰਿਤ ਨਵੀਂ ਐਲਈਡੀ ਲਿਯੂਮਿਨੇਅਰ ਸਥਾਪਿਤ ਕਰਨਾ ਸ਼ਾਮਿਲ ਹਨ, ਜਿਸ ਦੀ ਲਾਗਤ 14.70 ਕਰੋੜ ਰੁਪਏ ਹੈ। ਇਸੀ ਤਰ੍ਹਾ, ਕਰਨਾਲ ਨਗਰਨਿਗਮ ਦੇ ਤਹਿਤ ਮੇਰਠ ਰੋਡ ਤੋਂ ਉੱਧਮ ਸਿੰਘ ਚੌਕ ਵਾਇਆ ਕਮਿਉਨਿਟੀ ਸੈਂਟਰ, ਸੈਕਟਰ-9 ਅਤੇ ਬਾਜਾਰ ਖੇਤਰ (ਮੇਰਠ ਰੋਡ ਤੋਂ ਸਾਂਈ ਮੰਦਿਰ ਅਤ ਚੌਕ, ਸਾਂਈ ਮੰਦਿਰ ਤੋਂ ਨੂਰ ਮਹਿਲ ਚੌਕ ਅਤੇ ਚੌਕ, ਨੂਰ ਮਹਿਲ ਚੌਕ ਤੋਂ ਉੱਧਮ ਸਿੰਘ ਚੌਕ ਅਤੇ ਉੱਧਮ ਸਿੰਘ ਚੌਕ ਤੋਂ ਕੰਮਿਊਨਿਟੀ ਸੈਂਟਰ) ਤੱਕ ਸੜਕ ਨੂੰ 7.90 ਕਰੋੜ ਰੁਪਏ ਦੀ ਲਾਗਤ ਨਾਲ ਮਜਬੂਤ ਕਰਨ ਨੂੰ ਵੀ ਮੰਜੂਰੀ ਦਿੱਤੀ ਗਈ। ਮੀਟਿੰਗ ਵਿਚ ਸਮਾਰਟ ਸਿਟੀ ਮਿਸ਼ਨ ਤਹਿਤ ਈਪੀਸੀ ਮੋਡ ‘ਤੇ ਕਰਨਾਲ ਦੇ ਕੈਲਾਸ਼ ਸਥਿਤ ਹਾਕੀ ਸਟੇਡੀਅਮ ਲਈ 13.25 ਕਰੋੜ ਰੁਪਏ ਦੀ ਲਾਗਤ ਨਾਲ ਹੋਸਟਲ ਬਲਾਕ ਦਾ ਨਿਰਮਾਣ ਨੂੰ ਵੀ ਮੰਜੂਰੀ ਦਿੱਤੀ ਗਈ।

          ਇਸ ਤੋਂ ਇਲਾਵਾ, ਫਰੀਦਾਬਾਦ ਵਿਚ ਸਮਾਰਟ ਸਿਟੀ ਪਰਿਯੋਜਨਾ ਤਹਿਤ 18.10 ਕਰੋੜ ਰੁਪਏ ਦੀ ਲਾਗਤ ਨਾਲ ਦੋ ਕੋਲੇਟਰਲ ਸੜਕਾਂ-ਸ਼ਾਨ ਮੰਦਿਰ ਰੋਡ ਅਤੇ ਸੈਕਟਰ-28 ਮੇਨ ਰੋਡ ਦੇ ਵਿਕਾਸ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਪਲਵਲ ਨਗਰ ਪਰਿਸ਼ਦ ਖੇਤਰ ਵਿਚ 9.93 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਅਤੇ ਨਾਲੀਆਂ ਦੇ ਨਿਰਮਾਣ ਅਤੇ ਨਗਰ ਪਰਿਸ਼ਦ ਹੋਡਲ ਦੇ ਵਾਰਡ 20 ਅਤੇ 21 ਵਿਚ ਨਵ ਨਿਯਮਤ ਕਲੋਨੀ -154 ਤੋਂ 11.07 ਕਰੋੜ ਰੁਪਏ ਦੀ ਲਾਗਤ ਨਾਲ ਆਈਪੀਬੀ ਗਲੀ ਅਤੇ ਨਾਲੇ ਦੇ ਨਿਰਮਾਣ ਨੂੰ ਵੀ ਮੰਜੂਰੀ ਦਿੱਤੀ ਗਈ।

          ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣ, ਨਾਲ ਹੀ ਕਿਹਾ ਕਿ ਕਿਸੇ ਵੀ ਦੇਰੀ ਲਈ ਸਬੰਧਿਤ ਠੇਕੇਦਾਰ ਅਤੇ ਅਧਿਕਾਰੀ ਜਿਮੇਵਾਰ ਹੋਣਗੇ। ਉਨ੍ਹਾਂ ਨੇ ਨਿਰਮਾਣ ਵਿਚ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋ ਨੂੰ ਯਕੀਨੀ ਕਰਨ ਦੀ ਜਰੂਰਤ ‘ਤੇ ਵੀ ਜੋਰ ਦਿੱਤਾ, ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਸਥਿਤੀ ਵਿਚ ਗੁਣਵੱਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਸਬੰਧਿਤ ਨਿਗਰ ਨਿਗਮ ਦੇ ਕਮਿਸ਼ਨਰ ਅਤੇ ਮੁੱਖ ਇੰਜੀਨੀਅਰ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਰਬੀ ਦੀ ਫਸਲਾਂ ਦੀ ਖਰੀਦ ਲਈ ਏਜੰਸੀਆਂ ਕਰ ਲੈਣ ਪੂਰੀ ਤਿਆਰੀਆਂ, ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਵਿਚ ਨਾ ਆਵੇ ਮੁਸ਼ਕਲ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ  ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਬੀ ਮਾਰਕਟਿੰਗ ਸੀਜਨ 2025-26 ਲਈ ਕਣਕ, ਸਰੋਂ, ਜੌ, ਛੋਲੇ, ਮਸੂਰ ਤੇ ਸੂਰਜਮੁਖੀ ਦੀ ਖਰੀਦ ਕਰਨ ਵਾਲੀ ਸਾਰੀ ਚਾਰੋਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਮੇਂ ਰਹਿੰਦੇ ਸਾਰੇ ਜਰੂਰੀ ਪ੍ਰਬੰਧ ਪੂਰੇ ਕਰਨ ਲੈਣ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਵੇਚਣ ਵਿੱਚ ਮੁਸ਼ਕਲ ਨਾ ਆਵੇ। ਇਸ ਵਾਰ ਕਣਕ ਦੀ ਬੰਪਰ ਪੈਦਾਵਾਰ ਹੋਣ ਦਾ ਅੰਦਾਜਾ ਹੈ। ਇਸ ਲਈ ਮੰਡੀਆਂ ਵਿਚ ਕਣਕ ਖਰੀਦ ਲਈ ਪੁਖਤਾ ਪ੍ਰਬੰਧ ਯਕੀਨੀ ਕੀਤੇ ਜਾਣ। ਮੁੱਖ ਮੰਤਰੀ ਨੇ ਮਾਰਕਟਿੰਗ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਭਵਿੱਖ ਦੀ ਜਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਮੰਡੀਆਂ ਵਿਚ ਖਾਲੀ ਪਏ ਸਥਾਨਾਂ ‘ਤੇ ਵੱਡੇ ਸ਼ੈਡਾਂ ਦਾ ਨਿਰਮਾਣ ਕੀਤਾ ਜਾਵੇ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਰਬੀ ਖਰੀਦ ਮਾਰਕਟਿੰਗ ਸੀਜਨ-2025-26 ਦੀ ਤਿਆਰੀਆਂ ਨੂੰ ਲੈ ਕੇ ਚੰਡੀਗੜ੍ਹ ਸੈਕਟਰ-3 ਸਥਿਤ ਹਰਿਆਣਾ ਨਿਵਾਸ ਵਿਚ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਮੀਟਿੰਗ ਵਿਚ ਮੁੱਖ ਮੰਤਰੀ ਨੂੰ ਇਸ ਗੱਲ ਨਾਲ ਜਾਣੂ ਕਰਵਾਇਆ ਕਿ ਰਬੀ ਦੀ ਫਸਲਾਂ ਦੀ ਖੁਰਾਕ, ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ 30 ਫੀਸਦੀ, ਹੈਫੇਡ ਵੱਲੋਂ 40 ਫੀਸਦੀ, ਹਰਿਆਣਾ ਰਾਜ ਵੇਅਰਹਾਊਸ ਨਿਗਮ ਵੱਲੋਂ 20 ਫੀਸਦੀ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 10 ਫੀਸਦੀ ਦੀ ਖਰੀਦ ਕੀਤੀ ਜਾਣੀ ਹੈ। ਇਸ ਵਾਰ ਏਜੰਸੀਆਂ ਨੇ ਕਣਕ ਖਰੀਦ ਦਾ ਟੀਚਾ 73 ਲੱਖ ਮੀਟ੍ਰਿਕ ਟਨ ਰੱਖਿਆ ਹੈ। ਸਰੋਂ ਦੀ ਖਰੀਦ 15 ਮਾਰਚ ਤੋਂ ਅਤੇ ਮਸੂਰ ਦੀ ਖਰੀਦ 20 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਇਹ ਖਰੀਦ ਇੱਕ ਮਈ ਤੱਕ ਚੱਲੇਗੀ। ਇਸੀ ਤਰ੍ਹਾ ਨਾਲ ਕਣਕ , ਜੌ ਅਤੇ ਛੋਲੇ ਦੀ ਖਰੀਦ ਵੀ ਇੱਕ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ ਜਦੋਂ ਕਿ ਸੂਰਜਮੁਖੀ ਦੀ ਖਰੀਦ 1 ਜੂਨ ਤੋਂ ਸ਼ੁਰੂ ਹੋਵੇਗੀ।

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ ਰਬੀ ਫਸਲਾਂ ਦੀ ਖਰੀਦ ਸਮੇਂ ਨੂੰ 15 ਤੋਂ 20 ਦਿਨ ਜਾਰੀ ਰੱਖਣ ਦਾ ਪ੍ਰੋਗਰਾਮ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਵਿਚ ਅਸਹੂਲਤ ਨਾ ਹੋਵੇ।

          ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਵਿੱਤ ਵਿਭਾਗ/ਭਾਰਤੀ ਰਿਜ਼ਰਵ ਬੈਂਕ ਵੱਲੋਂ ਰਬੀ ਖਰੀਦ ਮਾਰਕਟਿੰਗ ਸੀਜਨ 2025-26 ਲਈ 6653.44 ਕਰੋੜ ਰੁਪਏ ਦੀ ਕੈਸ਼ ਕ੍ਰੇਡਿਟ ਲਿਮਿਟ ਪਹਿਲਾਂ ਤੋਂ ਮੰਜੂਰ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਬੈਂਕਰਸ ਨੂੰ ਵੀ ਧਿਆਨ ਰੱਖਣਾ ਹੋਵੇਗਾ ਕਿ ਮੰਡੀਆਂ ਤੋਂ ਨਿਕਾਸੀ ਗੇਟ ਪਾਸ ਜਾਰੀ ਹੋਣ ਦੇ 48 ਤੋਂ 72 ਘੰਟਿਆਂ ਵਿਚ ਕਿਸਾਨਾਂ ਦੇ ਖਾਤੇ ਵਿਚ ਸਿੱਧੀ ਭੁਗਤਾਨ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਕਾਇਮ ਰੱਖਿਆ ਜਾਵੇ।

          ਮੀਟਿੰਗ ਵਿੱਚ ਦਸਿਆ ਕਿ ਹਰਿਆਣਾ ਦੇਸ਼ ਵਿਚ ਕਣਕ ਉਤਪਾਦਨ ਵਿਚ ਦੂਜੇ ਸਥਾਨ ‘ਤੇ ਹੈ ਅਤੇ ਲਗਭਗ 25 ਫੀਸਦੀ ਕਣਕ ਕੇਂਦਰੀ ਪੂਲ ਵਿੱਚ ਹਰਿਆਣਾ ਦਿੰਦਾ ਹੈ।

          ਮੁੱਖ ਮੰਤਰੀ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਕਣਕ ਖਰੀਦ ਲਈ ਸੂਬੇ ਵਿਚ 415 ਮੰਡੀਆਂ, ਜੌ ਲਈ 25, ਛੋਲੇ ਲਈ 11, ਮਸੂਰ ਲਈ 7, ਸਰੋਂ ਲਈ 116 ਅਤੇ ਸੂਰਜਮੁਖੀ ਲਈ 17 ਮੰਡੀਆਂ ਸੰਚਾਲਿਤ ਰਹਿਣਗੀਆਂ।

          ਮੀਟਿੰਗ ਵਿਚ ਦਸਿਆ ਗਿਆ ਕਿ ਕਣਕ ਦਾ ਘੱਟੋ ਘੱਟ ਸਹਾਇਕ ਮੁੱਲ 2425 ਰੁਪਏ ਪ੍ਰਤੀ ਕੁਇੰਟਲ, ਜੌ ਦਾ 1980 ਰੁਪਏ ਪ੍ਰਤੀ ਕੁਇੰਟਲ, ਛੋਲੇ ਦਾ 5650 ਰੁਪਏ ਪ੍ਰਤੀ ਕੁਇੰਟਲ, ਮਸੂਰ ਦੀ 6700 ਰੁਪਏ ਪ੍ਰਤੀ ਕੁਇੰਟਲ, ਸਰੋਂ ਦਾ 5950 ਰੁਪਏ ਪ੍ਰਤੀ ਕੁਇੰਟਲ ਅਤੇ ਸੂਰਜਮੁਖੀ ਦਾ 7280 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ। ਹਰਿਆਣਾਂ ਦੇਸ਼ ਦਾ ਪਹਿਲਾਂ ਸੂਬਾ ਹੈ, ਜਿੱਥੇ ਸਾਰੇ ਫਸਲਾਂ ਦੀ ਸੌ-ਫੀਸਦੀ ਐਮਐਸਪੀ ਹੈ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਬਾਰਦਾਨੇ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇ। ਆੜਤੀਆਂ ਨੂੰ ਵੀ ਕਿਹਾ ਜਾਵੇ ਕਿ ਕਿਸਾਨਾਂ ਨੂੰ ਬੈਠਣ ਦੇ ਲਈ ਕੁਰਸੀਆਂ ਦੀ ਵਿਵਸਥਾ ਕੀਤੀ ਜਾਵੇ। ਮੰਡੀਆਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਨੂੰ ਖਾਣ ਦੀ ਮੁਸ਼ਕਲ ਨਾ ਆਵੇ, ਇਸ ਲਈ 53 ਅਟੱਲ ਕਿਸਾਨ ਮਜਦੂਰ ਕੈਂਟੀਨ ਸੰਚਾਲਿਤ ਹਨ, ਜਿੱਥੇ ਕਿਸਾਨਾਂ ਤੇ ਮਜਦੂਰਾਂ ਨੂੰ ਭਰਪੇਟ ਭੋਜਨ ਮਿਲਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਤੇ ਵਪਾਰੀਆਂ ਦੀ ਸ਼ਿਕਾਇਤਾਂ ਦੇ ਹੱਲ ਈ ਇੱਕ ਟੋਲ ਫਰੀ ਕਿਸਾਨ ਕਾਲ ਸੈਂਟਰ ਸੰਚਾਲਿਤ ਕੀਤਾ ਜਾਵੇਗਾ। ਸੂਬੇ ਦੀ 108 ਮੰਡੀਆਂ ਈ-ਨੈਮ ਪਲੇਟਫਾਰਮ ਨਾਲ ਵੀ ਜੁੜੀਆਂ ਹੋਈਆਂ ਹਨ। ਸਾਰੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਫਸਲਾਂ ਦੀ ਖਰੀਦ ਪ੍ਰਕ੍ਰਿਆ ਦੀ ਨਿਗਰਾਨੀ ਯਕੀਨੀ ਕਰਨ ਲਈ ਪੂਰੇ ਸੀਜਨ ਦੌਰਾਨ ਇੱਕ ਟੀਮ ਗਠਨ ਕੀਤੀ ਜਾਵੇ।

          ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਾ ਸ਼ੇਖਰ ਵੁੰਡਰੂ,  ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ, ਵਿੱਤ ਵਿਭਾਗ ਦੀ ਵਿਸ਼ੇਸ਼ ਸਕੱਤਰ ਅਮਨੀਤ ਪੀ ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਐਮਡੀ ਐਚਵੀ ਪੀਐਨਐਲ ਆਸ਼ਿਮਾ ਬਰਾੜ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਨਰਲ ਰਾਜਨਰਾਇਣ ਕੌਸ਼ਿਕ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਨਿਦੇਸ਼ਕ ਰਾਜੇਸ਼ ਜੋਗਪਾਲ ਤੇ ਹੋਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin